Monday, 4 November 2013

ਭਾਰਤ ਸਰਕਾਰ ਵਲੋਂ ਵਿਦਵਾਨਾਂ ਨੂੰ 177 ਸੀਨੀਅਰ ਫੈਲੋਸਿਪ ਪ੍ਰਦਾਨ ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਡਾ. ਦਵੇਸਵਰ ਨੂੰ ਸਭਿਆਚਾਰਕ ਮੰਤਰਾਲੇ ਵਲੋਂ ਸੀਨੀਅਰ ਫੈਲੋਸਿਪ

ਗਗਨਦੀਪ ਸੋਹਲ
ਚੰਡੀਗੜ੍ਹ, ਨਵੰਬਰ 4:
ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਵਲੋਂ ਸਭਿਆਚਾਰਕ, ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਖੋਜ. ਕਰ ਰਹੇ ਵਿਦਵਾਨਾਂ, ਚਿੰਤਕਾਂ ਤੇ ਕਲਾਕਾਰਾਂ ਨੂੰ 177 ਸੀਨੀਅਰ ਫੈਲੋਸਿਪ ਦਿੱਤੇ ਗਏ ਹਨ| ਮੰਤਰਾਲੇ ਵਲੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਕ ਹੀ ਸੀਨੀਅਰ ਫੈਲੋਸਿਪ ਦਿੱਤਾ ਗਿਆ ਹੈ | ਇਹ ਫੈਲੋਸਿਪ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਸੁਰਿੰਦਰ ਕੁਮਾਰ ਦਵੇਸ.ਵਰ ਨੂੰ ਰਸਿਸਟੈਂਟ ਟੂ ਗਲੋਬਲਾਈਜ.ੇਸ.ਨ ਐਂਡ ਮੇਕਿੰਗ ਆਫ ਇੰਡੀਅਨੈਸ ਇੰਨ ਕਨਟੈਂਪਰੇਰੀ ਪੰਜਾਬੀ ਨਾਵਲ ਵਿਸ.ੇ ਲਈ ਦੋ ਸਾਲ ਵਾਸਤੇ ਦਿੱਤਾ ਗਿਆ ਹੈ | ਡਾ.ਸੁਰਿੰਦਰ ਕੁਮਾਰ ਦਵੇਸ.ਵਰ ਪੰਜਾਬੀ ਦੇ ਸਥਾਪਤ ਮਾਰਕਸਵਾਦੀ ਸਾਹਿਤ ਚਿੰਤਕ ਤੇ ਆਲੋਚਕ ਹਨ ਅਤੇ ਇੱਕ ਦਰਜਨ ਤੋਂ ਉਪਰ ਪੁਸਤਕਾਂ ਅਤੇ ਸੱਠ ਤੋਂ ਵੱਧ ਖੋਜ. ਪੱਤਰ ਪ੍ਰਕਾਸਿ.ਤ ਕਰਵਾ ਚੁੱਕੇ ਹਨ| ਪਿਛਲੇ ਦਿਨੀ ਪੰਜਾਬੀ ਸਾਹਿਤ ਮੰਚ, ਲੁਧਿਆਣਾ (ਰਜਿ.) ਵਲੋਂ ਪੰਜਾਬ ਵੈਲਫੇਅਰ ਐਸੋਸੀਏਸ.ਨ ਫਾਰ ਬਲਾਇੰਡ (ਰਜਿ.) ਦੇ ਸਹਿਯੋਗ ਨਾਲ ਡਾ. ਰਵਿੰਦਰ ਸਿੰਘ ਰਵੀ ਆਲੋਚਨਾ ਯਾਦਗਾਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ| ਡਾ.ਸੁਰਿੰਦਰ ਕੁਮਾਰ ਦਵੇਸ.ਵਰ ਰਾਜ ਭਾਸਾ ਕਮੇਟੀ ਜਿਲਾ ਮਹਾਲੀ ਦੇ ਮੈਬਰ ਰਹਿ ਚਕੇ ਹਨ|

No comments:

Post a Comment