ਚੰਡੀਗੜ੍ਹ, 6 ਨਵੰਬਰ: ਪੰਜਾਬ ਸਰਕਾਰ ਵੱਲੋਂ ਜਲਦੀ ਹੀ ਮਜ਼ਦੂਰਾਂ ਲਈ ਐਲ.ਆਈ.ਸੀ. ਦੇ ਸਹਿਯੋਗ ਨਾਲ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਥੇ ਕਿਰਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਰਤ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਦੱਸਿਆ ਕਿ ਜੋ ਵੀ ਨਿਰਮਾਣ ਮਜ਼ਦੂਰ ਘੱਟੋ ਘੱਟ 5 ਸਾਲ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦਾ ਰਜਿਸਟਰਡ ਲਾਭਪਾਤਰੀ ਹੋਵੇਗਾ, ਉਸ ਨੂੰ 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਘੱਟੋ ਘੱਟ 4 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ 10 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਜਿਸ ਦੇ ਮੱਦੇਨਜ਼ਰ ਵੱਖ ਵੱਖ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ਰਜਿਸਟਰਡ ਲਾਭਪਾਤਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ਦੀ ਪਤਨੀ ਜਾਂ ਪਤੀ ਨੂੰ ਪੈਨਸ਼ਨ ਦਾ 50 ਫੀਸਦੀ ਦੇਣ ਦੀ ਯੋਜਨਾ ਹੈ। ਜੇ ਕਿਰਤੀ ਪੂਰਨ ਰੂਪ ਵਿੱਚ ਅਪੰਗ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਉਸ ਨੂੰ ਪੈਨਸ਼ਨ ਦੀ ਅਦਾਇਗੀ ਕੀਤੀ ਜਾਵੇਗੀ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਬੋਰਡ ਪਾਸ ਬਤੌਰ ਲਾਭਪਾਤਰੀ ਰਜਿਸਟਰਡ ਹੋਣ ਦੀ ਸਮਾਂ ਸੀਮਾ ਅਨੁਸਾਰ ਉਸ ਨੂੰ 5 ਸਾਲ ਪੂਰੇ ਕਰਨ 'ਤੇ 4 ਹਜ਼ਾਰ ਰੁਪਏ, 10 ਸਾਲ ਪੂਰੇ ਹੋਣ 'ਤੇ 6 ਹਜ਼ਾਰ ਰੁਪਏ, 15 ਸਾਲ ਪੂਰੇ ਹੋਣ 'ਤੇ 8 ਹਜ਼ਾਰ ਰੁਪਏ, 20 ਸਾਲ ਜਾਂ ਉਸ ਤੋਂ ਵੱਧ ਹੋਣ 'ਤੇ 10 ਹਜ਼ਾਰ ਰੁਪਏ ਅਤੇ ਇਕ ਸਾਲ ਦੀ ਮੈਂਬਰਸ਼ਿਪ ਉਪਰੰਤ ਪੂਰਨ ਅਪਾਹਜ ਹੋਣ 'ਤੇ 4 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਿਰਮਾਣ ਮਜ਼ਦੂਰ ਦੀ 1 ਸਾਲ ਦੀ ਮੈਂਬਰਸ਼ਿਪ ਉਪਰੰਤ ਮੌਤ ਹੋਣ 'ਤੇ ਪਤੀ/ਪਤਨੀ ਅਤੇ ਪੈਨਸ਼ਨਰ ਦੀ ਮੌਤ ਹੋਣ ਉਪਰੰਤ ਪਤੀ/ਪਤਨੀ ਨੂੰ 2 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਡੇਢ ਲੱਖ ਤੋਂ ਵੀ ਜ਼ਿਆਦਾ ਮਜ਼ਦੂਰਾਂ ਨੂੰ ਰਜਿਸਟਰ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਇਸ ਅਧੀਨ ਹੋਰ ਮਜ਼ਦੂਰ ਲਿਆਉਣ ਲਈ ਉਪਰਾਲੇ ਕਰ ਰਹੀ ਹੈ। |
Thursday, 7 November 2013
ਪੰਜਾਬ ਦੇ ਮਜ਼ਦੂਰਾਂ ਲਈ ਜਲਦੀ ਹੀ ਪੈਨਸ਼ਨ ਸਕੀਮ ਸ਼ੁਰੂ: ਭਗਤ
Subscribe to:
Post Comments (Atom)
No comments:
Post a Comment