ਵੱਖਰੇ ਕਮਿਊਨਿਟੀ ਪੁਲਿਸ ਵਿੰਗ ਸਥਾਪਿਤ - ਜਿਲ੍ਹਾ ਕਮਿਊਨਿਟੀ ਪੁਲਿਸ ਅਧਿਕਾਰੀ ਤਾਇਨਾਤ
ਚੰਡੀਗੜ੍ਹ, 5 ਨਵੰਬਰ:
ਪੰਜਾਬ ਪੁਲਿਸ ਵਲੋਂ ਕਮਿਊਨਿਟੀ ਪੁਲੀਸਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਏ.ਡੀ.ਜੀ.ਪੀ. ਕਮਿਊਨਿਟੀ ਪੁਲੀਸਿੰਗ ਦੀ ਨਿਗਰਾਨੀ ਹੇਠ ਇਕ ਵੱਖਰਾ ਕਮਿਊਨਿਟੀ ਪੁਲੀਸਿੰਗ ਵਿੰਗ ਸਥਾਪਿਤ ਕੀਤਾ ਗਿਆ ਹੈ। ਇਸ ਵਿੰਗ ਵਿਚ ਆਈ.ਜੀ.ਪੀ. ਪੱਧਰ ਦਾ ਅਧਿਕਾਰੀ ਏ.ਡੀ.ਜੀ.ਪੀ. ਦੀ ਮਦਦ ਲਈ ਵੀ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਰੈਕਾਂ ਵਾਲੇ 3085 ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਕਮਿਊਨਿਟੀ ਪੁਲੀਸਿੰਗ ਲਈ ਤਾਇਨਾਤ ਕੀਤਾ ਗਿਆ ਹੈ। ਗਜ਼ਟਡ ਅਫਸਰ ਪੱਧਰ ਦੇ ਅਧਿਕਾਰੀਆਂ ਐਸ.ਪੀ. ਤੇ ਡੀ.ਐਸ.ਪੀਜ਼ ਨੂੰ ਸਾਰੇ ਜਿਲ੍ਹਾ ਹੈਡਕੁਆਟਰਾਂ ਵਿਖੇ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਵਰਤਮਾਨ ਸਮੇਂ ਕਮਿਊਨਿਟੀ ਪੁਲਿਸਿੰਗ ਰਿਸੋਰਸ ਸੈਂਟਰ ਹਰ ਜਿਲ੍ਹਾ ਹੈਡਕੁਆਟਰ ਪੱਧਰ 'ਤੇ, ਸਬ ਡਿਵੀਜ਼ਨ ਪੱਧਰ 'ਤੇ ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰ, ਪੁਲਿਸ ਸਟੇਸ਼ਨਾਂ ਵਿਖੇ ਪੁਲਿਸ ਸਟੇਸ਼ਨ ਆਊਟ ਰੀਚ ਸੈਂਟਰ ਕੰਮ ਕਰ ਰਹੇ ਹਨ। ਇਹ ਸਾਂਝ ਕੇਂਦਰ ਸੇਵਾ ਦਾ ਅਧਿਕਾਰ ਤਹਿਤ ਨਾਗਰਿਕਾਂ ਨੂੰ 22 ਸੇਵਾਵਾਂ ਮੁਹੱਈਆ ਕਰਵਾ ਰਹੇ ਹਨ, ਜਿਸ ਵਿਚ ਪਾਸਪੋਰਟ, ਹਥਿਆਰਾਂ ਦੇ ਲਾਇਸੈਂਸ ਦੀ ਤਸਦੀਕ, ਐਫ.ਆਈ.ਆਰ. , ਡੀ.ਡੀ.ਆਰ. ਦੀ ਕਾਪੀ, ਕੇਸ ਦੇ ਫੈਸਲੇ ਬਾਰੇ ਵਿਸਥਾਰਤ ਜਾਣਕਾਰੀ, ਵੱਖ-ਵੱਖ ਉਦੇਸ਼ਾਂ ਲਈ ਇਤਰਾਜਹੀਣਤਾ ਸਰਟੀਫੀਕੇਟ ਆਦਿ ਮੁੱਖ ਤੌਰ 'ਤੇ ਸ਼ਾਮਿਲ ਹਨ।
ਇਸ ਤੋਂ ਇਲਾਵਾ ਸਾਂਝ ਕੇਂਦਰਾਂ ਰਾਹੀਂ ਅਨੇਕਾਂ ਮਸਲਿਆਂ ਦੇ ਹੱਲ ਵਿਚ ਸਮਝੌਤਿਆਂ ਰਾਹੀਂ ਮਦਦ ਵੀ ਕੀਤੀ ਜਾਂਦੀ ਹੈ। ਸਮਾਜਿਕ ਤੇ ਘਰੇਲੂ ਸਮੱਸਿਆਵਾਂ ਦੇ ਹੱਲ ਲਈ ਮੋਹਰੀ ਨਾਗਰਿਕਾਂ ਦੀ ਸ਼ਮੂਲੀਅਤ ਵਾਲੀਆਂ ਕਮਿਊਨਿਟੀ ਪੁਲੀਸਿੰਗ ਕਮੇਟੀਆਂ ਵੀ ਜਿਲ੍ਹਾ ਤੇ ਸਬ ਡਿਵੀਜ਼ਨ ਪੱਧਰ 'ਤੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ 20 ਲੱਖ ਤੋਂ ਵੱਧ ਲੋਕ ਸਾਂਝ ਕੇਂਦਰਾਂ ਰਾਹੀਂ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ ਜਦਕਿ 14000 ਕੇਸਾਂ ਦਾ ਆਪਸੀ ਸਹਿਮਤੀ ਨਾਲ ਫੈਸਲਾ ਕਰਵਾਇਆ ਗਿਆ ਹੈ।

No comments:
Post a Comment