Sunday, 10 November 2013

ਸੀਬੀਐਸਈ ਨੇ ਬਹੁਲਤਾ ਸੰਚਾਲਿਤਾ ਪਾਠਕ੍ਰਮ ਦੀ ਪੈਰਵੀ ਕੀਤੀ

ਸੀਬੀਐਸਈ ਨੇ ਬਹੁਲਤਾ ਸੰਚਾਲਿਤਾ ਪਾਠਕ੍ਰਮ ਦੀ ਪੈਰਵੀ ਕੀਤੀ








ਅੰਮ੍ਰਿਤਸਰ, 9 ਨਵੰਬਰ: 20ਵੇਂ ਰਾਸ਼ਟਰੀ ਸਲਾਨਾ ਸਹੋਦਯਾ ਸੰਮੇਲਨ ਦਾ ਦੂਜਾ ਦਿਨ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਅਤੇ ਸਕੂਲਾਂ ਨੂੰ ਭਵਿੱਖ ਦੇ ਲਈ ਤਿਆਰ ਕਰਨ 'ਤੇ ਕੇਂਦਰਤ ਸੀ। ਦਿਨ ਦੀ ਸ਼ੁਰੂਆਤ ਸੀ.ਬੀ.ਐਸ.ਈ. 'ਚ ਅਕੈਡਮਿਕ, ਅਨੁੰਸਧਾਨ, ਟਰੇਨਿੰਗ ਤੇ ਅਭਿਨਵਤਾ ਡਾਇਰੈਕਟਰ ਡਾ. ਸਾਧਨਾ ਪਾਰਾਸ਼ਰ ਦੇ ਭਾਸ਼ਣ ਨਾਲ ਹੋਈ ਜਿਸ 'ਚ ਉਨ੍ਹਾਂ ਨੇ ਹਾਜਰ ਜਨਾ ਨੂੰ ਉਨ੍ਹਾਂ ਬੇਸ਼ੁਮਾਰ ਨਵੇਂ ਕਦਮਾਂ ਅਤੇ ਵਿਦਿਅਕ ਸੁਧਾਰਾਂ ਦੇ ਬਾਰੇ 'ਚ ਦੱਸਿਆ, ਜੋ ਸੀਬੀਐਸਈ ਨੇ ਕੀਤੇ ਅਤੇ ਸੀਬੀਐਸਈ ਦੇ ਵਿਦਿਅਕ ਇੰਫਰਾਸਟ੍ਰਕਚਰ ਨੂੰ ਵਿਦਿਆਰਥੀਆਂ ਦੇ ਮੁਤਾਬਿਕ ਬਣਾਇਆ। ਉਨ੍ਹਾਂ ਦੀ ਰਾਏ ਸੀ ਕਿ ਅਧਿਆਪਕਾਂ ਦੇ ਪ੍ਰਭੁਤਵ ਵਾਲੀ ਵਿਦਿਆ ਤੇ ਸਾਮੂਹਿਕ ਗਤੀਵਿਧੀਆਂ ਦਾ ਚੋਣਵਾਲਾ ਮਿਸ਼ਰਨ ਵਿਦਿਆਰਥੀਆਂ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਕ ਸਮਾਨਤਾ 'ਤੇ ਜੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਠਕ੍ਰਮ ਇਸ ਯੋਗ ਹੋਣਾ ਚਾਹੀਦਾ ਹੈ ਕਿ ਉਹ ਬਹੂਲਤਾ ਦੀ ਰੱਖਿਆ ਕਰ ਸਕੇ ਅਤੇ ਵਿਭਿੰਨਤਾ ਦੇ ਪ੍ਰਤੀ ਸੰਵੇਦਨਸ਼ੀਲ ਹੋਵੇ। ਇਸ ਦਿਨ ਸੀਬੀਐਸਈ ਦੇ ਚੇਅਰਮੈਨ ਸ਼੍ਰੀ ਵਿਨੀਤ ਜੋਸ਼ੀ ਨੇ ਸਕੂਲ ਬਨਾਮ ਬੋਰਡ ਪ੍ਰੀਖਿਆ ਪ੍ਰਭਾਵਸ਼ੀਲਤਾ ਦਰਸ਼ਾਉਣ ਵਾਲੇ ਤਾਜ਼ਾ ਆਂਕੜੇ 2013 ਪੇਸ਼ ਕੀਤੇ। 30,000 ਵਿਦਿਆਰਥੀਆਂ ਦੇ 100 ਸਮੂਹਾਂ 'ਤੇ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਕਿ ਸਕੂਲ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੇ ਪ੍ਰਾਪਤੀ ਅਤੇ ਆਤਮ-ਵਿਕਾਸ ਦੇ ਮਾਮਲੇ ਵਿਚ ਬੇਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਹੋਰ ਜਵਾਬ ਦੇਹ ਬਣਾਉਣ ਲਈ ਸਕੂਲੀ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਅਧਿਐਨ ਵਿਚ ਅਸੀਂ ਇਹ ਦੇਖਿਆ ਕਿ ਸਕੂਲਾਂ ਵਿਚ ਉੱਚ ਪੱਧਰ ਦਾ ਆਤਮ ਸੰਜਮ ਹੈ। ਲਗਭਗ 13,000 ਸਕੂਲਾਂ ਵਿਚੋਂ ਸਿਰਫ਼ 68 ਸਕੂਲਾਂ ਵਿਚ ਆਪਣੇ ਵਿਦਿਆਰਥੀਆਂ ਨੂੰ ਜ਼ਿਆਦਾ ਗ੍ਰੇਡ ਦੇਣ ਦੀ ਪਰਵਿਰਤੀ ਸਾਹਮਣੇ ਆਈ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਲਈ ਤਿਆਰ ਕਰਨ ਦੀ ਬਜਾਏ, ਜਰੂਰਤ ਇਸ ਗੱਲ ਦੀ ਹੈ ਕਿ ਵਿਦਿਆਰਥੀਆਂ ਨੂੰ ਬਦਲਾਅ ਦੇ ਅਨੁਰੂਪ ਤਿਆਰ ਹੋਣ ਵਿਚ ਮੱਦਦ ਦਿੱਤੀ ਜਾਵੇ। ਸਨਬੀਮ ਗਰੁੱਪ ਆਫ਼ ਸਕੂਲਜ਼ ਦੀ ਡਾਇਰੈਕਟਰ ਸੁਸ਼੍ਰੀ ਅਮ੍ਰਿਤਾ ਬਰਮਨ ਨੇ ਆਪਣੇ ਸੈਸ਼ਨ ਵਿਚ ਸਿਨੇਮਾ ਦੇ ਮਰਮ ਅਤੇ ਸ਼ਕਤੀ 'ਤੇ ਚਾਨਣਾ ਪਾਇਆ। ਸਿਨੇਮਾ ਦੇ ਅਸਰ ਅਤੇ ਗ੍ਰਹਿਣਸ਼ੀਲਤਾ 'ਤੇ ਕੇਂਦਰਿਤ ਆਪਣੇ ਲੈਕਚਰ ਵਿਚ ਉਨ੍ਹਾਂ ਇਹ ਕਿਹਾ ਕਿ ਸਕੂਲ ਸਿਨੇਮਾ ਚੰਗੀ ਤਰ�ਾਂ ਖੋਜ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ, ਇਹ ਵਿਚਾਰੋਤੇਜਕ ਹੈ ਅਤੇ ਆਪਸੀ ਕ੍ਰਿਆ ਦੇ ਚਾਰ ਪੱਧਰਾਂ ਨੂੰ ਜੋੜਦਾ ਹੈ-ਵਿਦਿਆਰਥੀ, ਅਧਿਆਪਕ, ਸਕੂਲ ਅਤੇ ਮਾਪੇ। ਮੂਲ ਚੰਦ ਹਸਪਤਾਲ ਵਿਚ ਮਸ਼ਹੂਰ ਬਾਲ ਮਨੋਚਕਿਸਤਕ ਡਾ. ਜਿਤੇਂਦਰ ਨਾਗਪਾਲ ਦੇ ਸੈਸ਼ਨ ਦਾ ਵਿਸ਼ਾ ਸੀ ਵਿਸ਼ਵ ਪੱਧਰੀ ਵਿਦਿਆਰਥੀਆਂ ਨੂੰ ਤਿਆਰ ਕਰਨਾ, ਉਨ੍ਹਾਂ ਨੇ ਇਸ ਸੈਸ਼ਨ ਵਿਚ ਵਿਸ਼ਵੀਕਰਨ ਦੇ ਇਸ ਦੌਰ 'ਚ ਏਕੀਕ੍ਰਿਤ ਅਤੇ ਵਿਸ਼ਵ ਪੱਧਰੀ ਸਿੱਖਿਆ ਦੇ ਬਾਰੇ 'ਚ ਗੱਲ ਕੀਤੀ। ਇਸ ਸੰਮੇਲਨ ਵਿਚ ਸ਼੍ਰੀ ਸਿਮੋਨ ਬ੍ਰੇਕਸਪੀਅਰ ਵੀ ਮੌਜੂਦ ਸਨ, ਜੋ ਪੀਅਰਸਨ ਦੀ ਵਿਸ਼ਵ ਪੱਧਰੀ ਖੋਜ ਅਤੇ ਅਭਿਨਵਤਾ ਕਾਰਜ ਦੀ ਰਣਨੀਤੀ ਦੀ ਅਗਵਾਈ ਕਰ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਵੀ ਇਸ ਮੌਕੇ ਮੌਜੂਦ ਸਨ। ਇਸ ਸੰਮੇਲਨ ਵਿਚ ਨਿਓਰੋ ਸੰਗਿਆਨਾਤਮਕ ਸਮਝ, ਟੈਕਨੋਲਾਜੀ ਦੇ ਜਰੀਏ ਅਧਿਆਪਕਾਂ ਨੂੰ ਮਜਬੂਤ ਬਣਾਉਣ , 21ਵੀਂ ਸਦੀ 'ਚ ਅਧਿਆਪਨ ਚੁਣੌਤੀਆਂ, ਭਾਵੀ ਜਮਾਤ ਵਿਚ ਨਵੇਂ ਤਕਨੀਕੀ ਹੱਲ, ਸਮਾਵੇਸ਼ੀ ਸਿੱਖਿਆ ਅਤੇ ਅਭਿਨਵ ਆਯਾਮ ਆਦਿ ਸੈਸ਼ਨ ਵੀ ਸੰਚਾਲਿਤ ਕੀਤੇ ਗਏ। ਇਹ ਜਾਣਕਾਰੀ ਪੂਰਨ ਦਿਹਾੜਾ ਰੰਗਾਰੰਗ ਅਤੇ ਊਰਜਾ ਭਰ ਦੇਣ ਵਾਲੀ ਫੁਲਕਾਰੀ ਪ੍ਰਦਰਸ਼ਨ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਨਾਲ ਸਮਾਪਤ ਹੋਇਆ।

No comments:

Post a Comment