Monday, 11 November 2013

15 ਨੰਵਬਰ ਨੂੰ ਸਕੂਲਾਂ ਵਿੱਚ ਮਨਾਇਆ ਜਾਵੇਗਾ ਡਿਵੋਰਮਿੰਗ ਦਿਵਸ

15 ਨੰਵਬਰ ਨੂੰ ਸਕੂਲਾਂ ਵਿੱਚ ਮਨਾਇਆ ਜਾਵੇਗਾ ਡਿਵੋਰਮਿੰਗ ਦਿਵਸ 
 ਹੁਸ਼ਿਆਰਪੁਰ , 11 ਨੰਵਬਰ (ਬਾਬੂਸ਼ਾਹੀ ਬਿਉਰੋ):
ਸਿਵਲ ਸਰਜਨ ਹੁਸ਼ਿਆਰਪੁਰ ਡਾ ਸੁਰਜੀਤ ਸਿੰਘ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਨੈਸ਼ਨਲ ਡਿਵੋਰਮਿੰਗ ਦਿਵਸ 15 ਨੰਵਬਰ ਵਾਲੇ ਦਿਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਜਮਾਤ ਤੋ 12 ਵਾ ਜਮਾਤ ਤੋਕ ਦੇ ਵਿਦਿਆਰਥੀਆ ਅਤੇ ਸਕੂਲ ਨਾ ਜਾਦੀਆ , ਆਗਨਵਾੜੀ ਨਾਲ ਰਜਿਸਟਰ ਕਿਸੋਰੀਆ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬਡਾਜੋਲ ਦੀ ਗੋਲੀ ਖਿਲਾਈ ਜਾਣੀ ਹੈ । ਇਹ ਗੋਲੀ ਸਕੂਲੀ ਵਿਦਿਆਰਥੀਆ ਨੂੰ ਮਿਡ ਡੇ ਮੀਲ ਤੋ ਬਆਦ ਸਕੂਲ ਅਧਿਆਪਕਾ ਵਲੋ ਦਿੱਤੀ ਜਾਣੀ ਹੈ ਅਤੇ ਅਗਨਵਾੜੀ ਵਿੱਚ ਰਜਿਸਟਰਡ ਵਰਕਰਾਂ ਵਲੋ ਇਹ ਗੋਲੀ ਖਾਣਾ ਖਾਣ ਤੋ ਬਆਦ ਖਿਲਾਈ ਜਾਵੇਗੀ ਤੇ ਜਿਹੜੇ ਵਿਦਿਆਰਥੀ ਮਿਡ ਡੇ ਮੀਲ ਸਕੀਮ ਅਧੀਨ ਨਹੀ ਆਉਦੇ ਜਿਵੇ 8 ਵੀ ਕਲਾਸ ਤੋ 12 ਵੀ ਕਲਾਸ ਤੋਕ ਦੇ ਵਿਦਿਆਰਥੀ ਉਹਨਾ ਵਲੋ 15 ਨੰਵਬਰ ਨੂੰ ਪਹਿਲੇ ਹੀ ਘਰੋ ਤੋ ਖਾਣਾ ਲਿਆਦਾ ਜਾਣਾ ਹੈ ਅਤੇ ਖਾਣਾ ਖਾਣ ਤੋਅੱਧੇ ਘੰਟੇ ਬਆਦ ਆਧਿਆਪਕਾਂ ਦੀ ਸੁਪਰਵੀਜਨ ਦੇ ਵਿੱਚ ਇਹ ਗੋਲੀ ਖਿਲਾਈ ਜਾਣੀ ਹੈ ।
ਇਸ ਮੋਕੇ ਡਾ ਗੁਨਦੀਪ ਕੋਰ ਨੇ ਦੱਸਿਆ ਕਿ ਇਸ ਉਮਰ ਦੇ ਵਿਦਿਆਰਥੀਆ ਖੂਨ ਦੀ ਕਮੀ ਦਾ ਪਹਿਲਾ ਕਾਰਨ ਸਤੁੰਲਤ ਭੋਜਨ ਦੀ ਕਮੀ ਹੈ , ਅਤੇ ਜੇ ਬੱਚੇ ਸਤੰਲਤ ਭੋਜਨ ਖਾਦਾ ਵੀ ਹੋਵੇ ਤੇ ਕਈ ਵਾਰ ਪੇਟ ਵਿੱਚ ਕੀੜੇ ਹੋਣ ਕਰਕੇ ਇਹ ਭੋਜਨ ਉਹਨਾ ਦੇ ਸਰੀਰ ਨੂੰ ਨਹੀ ਲਗਦਾ ਜਿਸ ਕਰਕੇ ਉਹਨਾ ਨੂੰ ਖੂਨ ਦੀ ਕਮੀ ਹੋ ਜਾਦੀ ਹੈ । ਬੱਚਿਆ ਦਾ ਆਮ ਮਿੱਟੀ ਵਿੱਚ ਖੇਡਣ ਕਰਕੇ ਨੌਹਾ ਰਾਹੀ ਜਾ ਬਿਨਾ ਹੱਥ ਧੋਤੇ ਖਾਣਾ ਖਾਣ ਨਾਲ ਪੇਟ ਵਿੱਚ ਕੀੜੇ ਚਲੇ ਜਾਦੇ ਹਨ ਇਸ ਲਈ ਮਾਤਾ ਪਿਤਾ ਅਤੇ ਅਧਿਆਪਕਾ ਨੂੰ ਚਾਹੀਦਾ ਹੈ ਕਿ ਬੱਚਿਆ ਵਿੱਚ ਖਾਣ ਪੀਣ ਦੀਆ ਸਹੀ ਅਤੇ ਹੱਥ ਧੋ ਕੇ ਖਾਣਾ ਖਾਣ ਦੀ ਆਦਤ ਪਾਈ ਜਾਵੇ । ਬੱਚਿਆ ਨੂੰ ਨੰਗੇ ਪੈਰੀ ਘੁਮਣ ਤੋ ਰੋਕਿਆ ਜਾਵੇ । ਸਰਕਾਰ ਵਲੋ ਚਲਾਏ ਗਏ ਵਿਫਸ ਪ੍ਰਰੋਗਰਾਮ ਅਧੀਨ ਹਰ ਬੁਧਵਾਰ 6ਤੋ 12 ਵੀ ਜਮਾਤ ਤੱਕ ਦੇ ਵਿਦਿਆਰਥੀਆ (ਮੁੰਡੇ ਤੇ ਕੁੜੀਆ ) ਨੂੰ ਅਤੇ ਸਕੂਲ ਨਾ ਜਾਦੀਆ ਅਗਨਵਾੜੀ ਵਿੱਚ ਰਜਿਸਟਰ ਕਿਸੋਰੀਆਂ ( 10 ਤੋ 19 ਸਾਲ ) ਨੂੰ ਅਇਰਨ ਫੋਲਿਕ ਐਸਿਡ ਦੀ ਗੋਲੀ ਖਿਲਾਈ ਜਾਦੀ ਹੈ ਤਾ ਜੋ ਇਹਨਾਂ ਵਿੱਚ ਖੂਨ ਦੀ ਕਮੀ ਨਾ ਹੋਵੇ । ਸਕੂਲੀ ਅਧਿਆਪਕਾ ਅਤੇ ਆਗਨਵਾੜੀ ਵਰਕਾਰਾ ਨੂੰ ਕਿਹਾ ਜਾਦਾ ਕਿਸੇ ਵੀ ਵਿਦਿਆਰਥੀਆ ਅਤੇ ਕਿਸੋਰੀਆਂ ਨੂੰ ਖਾਲੀ ਪੇਟ ਗੋਲੀ ਨਾ ਖਾਵਈ ਜਾਵੇ ਅਤੇ ਮਾਤਾ ਪਿਤਾ ਵਲੋ ਵੀ ੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਮ ਵਿੱਚ ਸਹਿਯੋਗ ਦਿੱਤਾ ਜਾਵੇ 

No comments:

Post a Comment