Monday, 4 November 2013

ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਲਈ ਪਿੰ੍ਰਸੀਪਲ, ਲੈਕਚਰਾਰ (ਪੀ.ਜੀ. ਟੀ), ਮਾਸਟਰ/ਮਿਸਟ੍ਰੈਸ (ਟੀ. ਜੀ. ਟੀ) , ਜੇ. ਬੀ. ਟੀ/ਈ. ਟੀ. ਟੀ ਅਤੇ 11 ਐਨ ਟੀ ਟੀ ਦੀਆਂ ਅਸਾਮੀਆਂ ਲਈ ਦੁਬਾਰਾ ਆਨਲਾਈਨ ਅਪਲਾਈ ਕਰਨਾ ਜਰੂਰੀ



ਮੋਹਾਲੀ, 4 ਨਵੰਬਰ (ਜਤੰਿਦਰ ਸੱਭਰਵਾਲ) : 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਲਈ 04 ਪਿੰ੍ਰਸੀਪਲ, 13 ਲੈਕਚਰਾਰ (ਪੀ.ਜੀ. ਟੀ) 20 ਮਾਸਟਰ/ਮਿਸਟ੍ਰੈਸ (ਟੀ. ਜੀ. ਟੀ) , 13 ਜੇ. ਬੀ. ਟੀ/ਈ. ਟੀ. ਟੀ ਅਤੇ 11 ਐਨ ਟੀ ਟੀ ਦੀਆਂ ਅਸਾਮੀਆਂ ਠੇਕੇ (ਕੰਟਰੈਕਟਰ ਆਧਾਰ) ਤੇ ਭਰਨ ਲਈ ਮਿਤੀ 15-10-2013 ਨੂੰ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ| ਇਸ ਇਸ਼ਤਿਹਾਰ ਵਿੱਚ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਇਸੇ ਸਬੰਧ ਵਿੱਚ ਮਿਤੀ 02-08-2013 ਨੂੰ ਦਿੱਤੇ ਇਸ਼ਤਿਹਾਰ ਅਨੁਸਾਰ ਪ੍ਰਾਪਤ ਅਰਜ਼ੀਆਂ ਵਾਲੇ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਦੁਬਾਰਾ ਆਨਲਾਈਨ ਅਪਲਾਈ ਕਰਨਾ ਜਰੂਰੀ ਹੈ , ਕਿਉਕਿ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਉਹ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਲੇਕਿਨ ਜਿਨ੍ਹਾਂ ਉਮੀਦਵਾਰਾਂ ਨੇ ਮਿਤੀ 02-08-2013 ਨੂੰ ਦਿੱਤੇ ਇਸ਼ਤਿਹਾਰ ਅਨੁਸਾਰ ਪਹਿਲਾਂ ਅਪਲਾਈ ਕੀਤਾ ਸੀ , ਉਹਨਾਂ ਤੋਂ ਮੁੜ ਫੀਸ ਨਹੀ ਲਈ ਜਾਵੇਗੀ| ਨਵੇਂ ਸਿਰਿਓ ਇਹਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਬੰਧਤ ਸ਼ਰਤਾਂ ਅਤੇ ਵਿਸਥਾਰ-ਪੂਰਵਕ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ | ਅਸਾਮੀਆਂ ਨੂੰ ਆਨਲਾਈਨ ਭਰਨ ਦੀ ਆਖਰੀ ਮਿਤੀ 05-11-2013 ਸੀ ਜੋ ਕਿ ਵਧਾ ਕੇ ਮਿਤੀ 11-11-2013 ਸ਼ਾਮ 5-00 ਵਜੇ ਤੱਕ ਹੈ | ਇਸ ਲਈ ਸਬੰਧਤ ਨੂੰ ਮੁੜ ਸੂਚਿਤ ਕੀਤਾ ਜਾਂਦਾ ਹੈ ਕਿ ਸਮਾਂ ਸੀਮਾ ਖਤਮ ਹੋਣ ਤੋ ਪਹਿਲਾਂ ਅਪਲਾਈ ਕਰ ਦਿੱਤਾ ਜਾਵੇ

No comments:

Post a Comment